ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਵਾਤਾਵਰਣ ਨੂੰ ਅਹਿਮ ਮੁੱਦਿਆਂ ‘ਚ ਸ਼ਾਮਿਲ ਕਰਨ ਦੇ ਇਰਾਦੇ ਨਾਲ ਸ਼ਾਹਕੋਟ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਰਹੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ 11 ਫਰਵਰੀ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਗੇ। ਪੰਜਾਬ ਵਾਤਾਵਰਣ ਚੇਤਨਾ ਲਹਿਰ ਵੱਲੋਂ ਰਜਾਨੀਤਿਕ ਪਾਰਟੀਆਂ ਅੱਗੇ ਪਹੁੰਚ ਕੀਤੀ ਜਾ ਰਹੀ ਹੈ ਕਿ ਉਹ ਆਪੋ ਆਪਣੇ ਚੋਣ ਮਨੋਰਥ
ਪੱਤਰਾਂ ਵਿਚ ਵਾਤਾਵਰਣ ਦੇ ਮੁੱਦੇ ਨੂੰ ਪ੍ਰਮੁੱਖਤਾ ਦੇਣ। ਹੁਣ ਜਦੋਂ ਚੋਣ ਪ੍ਰਚਾਰ ਸਿਖਰਾਂ ਵੱਲ ਵੱਧ ਰਿਹਾ ਹੈ ਤਾਂ ਸ਼ਾਹਕੋਟ ਹਲਕੇ ਵਿਚ ਚੋਣ ਲੜ ਰਹੇ ਉਮੀਦਵਾਰ 11 ਫਰਵਰੀ 2022 ਨੂੰ ਦੁਪਹਿਰ 12:30 ਵਜੇ ਨਿਰਮਲ ਕੁਟੀਆ ਪਿੰਡ ਸੀਚੇਵਾਲ ਵਿਖੇ ਵਾਤਾਵਰਣ ਨਾਲ ਜੁੜੇ ਮਸਲਿਆਂ ਤੇ ਆਪਣਾ ਪੱਖ ਰੱਖਣਗੇ। ਸ਼ਾਹਕੋਟ ਹਲਕੇ ਵਿੱਚ ਚਿੱਟੀ ਵੇਈਂ, ਕਾਲਾ ਸੰਘਿਆ ਡਰੇਨ ਤੇ ਸਤਲੁਜ ਦਰਿਆ ਦਾ ਵੱਡਾ ਹਿੱਸਾ ਲੱਗਦਾ ਹੈ।
ਪਾਣੀ ਦੇ ਦੂਸ਼ਿਤ ਹੋਏ ਇਹਨਾਂ ਜਲ ਸਰੋਤਾਂ ਵਿਚ ਸਾਡੇ ਭਵਿੱਖ ਲਈ ਵੱਡੀਆਂ ਚੁ ਣੌਤੀਆਂ ਖੜ੍ਹੀਆ ਕੀਤੀਆਂ ਹੋਈਆਂ ਹਨ। ਰਾਜਨੀਤਿਕ ਪਾਰਟੀਆਂ ਨੇ ਵਾਤਾਵਰਣ ਵਰਗੇ ਗੰਭੀਰ ਮੁੱਦੇ ਤੋਂ ਮੁੱਖ ਮੋੜਿਆ ਹੋਇਆ ਹੈ, ਜਦਕਿ ਇਹ ਮੁੱਦਾ ਸਾਡੇ ਜਿਊਣ ਦੇ ਅਧਿਕਾਰ ਤੇ ਭਵਿੱਖ ਨਾਲ ਜੁੜਿਆ ਹੋਇਆ ਹੈ। ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਵਾਦ ਵਿਚ ਸ਼ਾਮਿਲ ਹੋਣ ਤੇ ਉਮੀਦਵਾਰਾਂ ਨਾਲ ਸਵਾਲ ਜਵਾਬ ਕਰਨ।