ਆਪਣੇ ਨਾਲ ਪੜ੍ਹਨ ਵਾਲੇ ਦੋਸਤ ਕਮਲ ਲਈ ਇਹ ਫਲਾਈਟ ਛੱਡ ਦਿੱਤੀ

By | March 7, 2022

ਯੂਕਰੇਨ ‘ਤੇ ਰੂਸ ਦੇ ਹਮਲੇ ਦੌਰਾਨ ਮਨੁੱਖੀ ਦੁ ਖਾਂ ਤ ਦੇ ਨਾਲ-ਨਾਲ ਮਾਨਵਤਾ ਦੀਆਂ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇੱਕ ਕਹਾਣੀ ਹੈ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਮੁਹੰਮਦ ਫੈਸਲ ਅਤੇ ਵਾਰਾਣਸੀ ਦੇ ਕਮਲ ਸਿੰਘ ਰਾਜਪੂਤ ਦੀ।

ਫੈਸਲ ਕੋਲ ਯੂਕਰੇਨ ‘ਤੇ ਹ ਮ ਲੇ ਤੋਂ ਪਹਿਲਾਂ ਭਾਰਤ ਪਰਤਣ ਦਾ ਮੌਕਾ ਸੀ, ਪਰ ਉਨ੍ਹਾਂ ਨੇ ਆਪਣੇ ਨਾਲ ਪੜ੍ਹਨ ਵਾਲੇ ਦੋਸਤ ਕਮਲ ਲਈ ਇਹ ਫਲਾਈਟ ਛੱਡ ਦਿੱਤੀ। ਹੁਣ ਦੋਵੇਂ ਦੋਸਤ ਰੋਮਾਨੀਆ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਹਨ ਅਤੇ ਵਤਨ ਵਾਪਸੀ ਦੀ ਉਡੀਕ ਕਰ ਰਹੇ ਹਨ।

ਦੋਵੇਂ ਦੋਸਤ ਯੂਕਰੇਨ ਦੇ ਇਵਾਨੋ ਵਿੱਚ ਫਰੈਂਕਵਿਸਕ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਦੇ ਪਹਿਲੇ ਸਾਲ ਦੇ ਵਿਦਿਆਰਥੀ ਹਨ।

ਇਹ ਹੈ ਪੂਰੀ ਘਟਨਾ

ਫੈਸਲ ਨੂੰ ਭਾਰਤ ਪਰਤਣ ਲਈ 22 ਫਰਵਰੀ ਨੂੰ ਅਗਲੇ ਦਿਨ ਦੀ ਫਲਾਈਟ ਦੀ ਟਿਕਟ ਮਿਲ ਗਈ ਸੀ, ਪਰ ਕਮਲ ਸਿੰਘ ਨੂੰ ਟਿਕਟ ਨਹੀਂ ਮਿਲ ਸਕੀ, ਜਿਸ ਕਾਰਨ ਉਹ ਨਿਰਾਸ਼ ਹੋ ਗਏ।

ਆਪਣੇ ਦੋਸਤ ਨੂੰ ਨਿ ਰਾ ਸ਼ ਦੇਖ ਕੇ ਫੈਸਲ ਨੇ ਵੀ ਫਲਾਈਟ ‘ਚ ਸਵਾਰ ਨਾ ਹੋਣ ਦਾ ਫੈਸਲਾ ਕੀਤਾ।

ਬੀਬੀਸੀ ਨੇ ਰੋਮਾਨੀਆ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਦੋਵਾਂ ਦੋਸਤਾਂ ਨਾਲ ਫੋਨ ‘ਤੇ ਸੰਪਰਕ ਕੀਤਾ।

ਗੱਲਬਾਤ ਦੌਰਾਨ ਕਮਲ ਸਿੰਘ ਨੇ ਕਿਹਾ, “ਅਜਿਹੇ ਸਮੇਂ ‘ਚ ਜਦੋਂ ਸਾਰਿਆਂ ਨੂੰ ਇੱਥੋਂ ਭੱਜਣ ਦੀ ਪਈ ਹੈ, ਫੈਸਲ ਨੇ ਆਪਣੀ ਫਲਾਈਟ ਛੱਡ ਦਿੱਤੀ।”

”ਉਨ੍ਹਾਂ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਫੋਨ ਆਇਆ ਕਿ 23 ਫਰਵਰੀ ਨੂੰ ਫਲਾਈਟ ਹੈ, ਪਰ ਫੈਸਲ ਨੇ ਸਾਫ ਕਹਿ ਦਿੱਤਾ ਕਿ ਉਹ ਭਾਰਤ ਨਹੀਂ ਆ ਰਿਹਾ ਹੈ। ਮੈਂ ਫੈਸਲ ਨੂੰ ਬਹੁਤ ਕਿਹਾ ਕਿ ਉਹ ਚਲਾ ਜਾਵੇ, ਮੈਂ ਆ ਜਾਵਾਂਗਾ, ਪਰ ਉਹ ਮੈਨੂੰ ਛੱਡ ਕੇ ਨਹੀਂ ਗਿਆ।

ਫੈਸਲ, ਫਲਾਈਟ ਛੱਡਣ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਉਂਦੇ ਹਨ। ਉਹ ਕਹਿੰਦੇ ਹਨ, “ਕਮਲ ਅਤੇ ਮੈਂ 11 ਦਸੰਬਰ, 2021 ਨੂੰ ਪਹਿਲੀ ਵਾਰ ਕੀਵ, ਯੂਕਰੇਨ ਵਿੱਚ ਮਿਲੇ ਸੀ। ਮੈਂ ਕਤਰ ਏਅਰਲਾਈਨਜ਼ ਤੋਂ ਗਿਆ ਸੀ, ਜਦਕਿ ਕਮਲ ਫਲਾਈ ਦੁਬਈ ਤੋਂ ਆਏ ਸਨ। ਸਾਡੀ ਜਾਣ-ਪਛਾਣ ਹੋਈ ਅਤੇ ਫਿਰ ਅਸੀਂ ਇੱਕੋ ਰੇਲ ਰਾਹੀਂ ਇਵਾਨੋ ਪਹੁੰਚੇ ਅਤੇ ਇੱਥੇ ਇੱਕੋ ਹਾਸਟਲ ‘ਚ ਰਹਿਣ ਲੱਗੇ। ਸਾਡੇ ਵਿਚਾਰ ਬਹੁਤ ਮਿਲਦੇ ਹਨ।”

Leave a Reply

Your email address will not be published.