ਅੱਜ ਦੇ ਸਮੇਂ ਵਿਚ ਬਹੁਤ ਸਾਰੇ ਆਪਣੇ ਦੁਨਿਆਵੀ ਕੰਮਾਂ ਕਾਰਾਂ ਅਤੇ ਰੁਝੇਵਿਆਂ ਵਿੱਚ ਜਿਆਦਾ ਫਸੇ ਹੋਏ ਹਨ ਜਿਸ ਕਾਰਨ ਉਨ੍ਹਾਂ ਕੋਲ ਪਰਮਾਤਮਾ ਦਾ ਨਾਮ ਜਪਣ ਦਾ ਸਮਾਂ ਘੱਟ ਹੁੰਦਾ ਹੈ। ਇਸੇ ਕਾਰਨ ਉਹ ਬਹੁਤ ਸਾਰੀਆਂ ਪ੍ਰੇ ਸ਼ਾ ਨੀਆਂ ਦਾ ਸਾਹਮਣਾ ਕਰਦੇ ਹਨ ਜਾਂ ਸਰੀਰਕ ਅਤੇ ਮਾਨਸਿਕ ਦਿੱ ਕ ਤਾਂ ਵਿੱਚ ਫਸੇ ਰਹਿੰਦੇ ਹਨ।ਪਰ ਜੇਕਰ ਤੁਸੀਂ ਸਭ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਜੇਕਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹਨ ਤਾਂ ਇਹ ਸਾਰਾ ਕੁਝ ਕੁਝ ਪ੍ਰਮਾਤਮਾ ਦੀ ਸ਼ਰਨ ਵਿੱਚੋਂ ਹੀ ਮਿਲਦਾ ਹੈ।
ਪ੍ਰਮਾਤਮਾ ਦਾ ਨਾਮ ਜਪਣ ਨਾਲ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਅਤੇ ਇਨਸਾਨ ਦਾ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ।ਇਕ ਗੱਲ ਨੂੰ ਹਮੇਸਾ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਪ੍ਰਮਾਤਮਾ ਕਣ ਕਣ ਵਿੱਚ ਵਸਦਾ ਹੈ ਇਸ ਲਈ ਪਰਮਾਤਮਾ ਨੂੰ ਜਿੱਥੇ ਮਰਜ਼ੀ ਬੈਠ ਕੇ ਯਾਦ ਕੀਤਾ ਜਾ ਸਕਦਾ ਹੈ। ਇਹ ਨਹੀ ਸੋਚਣਾ ਚਾਹੀਦਾ ਕਿ ਸਿਰਫ ਇਕੋ ਥਾਂ ਤੇ ਪਰਮਾਤਮਾ ਨੂੰ ਯਾਦ ਕੀਤਾ ਜਾ ਸਕਦਾ ਹੈਇਸ ਲਈ ਜੇਕਰ ਘਰ ਵਿੱਚ ਕੰਮ ਕਰਦੇ ਹੋ ਤਾਂ ਕੰਮ ਕਰਦੇ ਸਮੇਂ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ
ਪਰਮੇਸ਼ਵਰ ਨੂੰ ਯਾਦ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਅਕਸਰ ਇਹ ਕਹਿ ਦਿੰਦੇ ਹਨ ਕਿ ਉਨ੍ਹਾਂ ਦਾ ਨਾਮ ਜਪਣ ਲਈ ਸਮਾਂ ਨਹੀਂ ਲੱਗਦਾ ਪਰ ਅਜਿਹਾ ਨਹੀਂ ਕਹਿਣਾ ਚਾਹੀਦਾਕਿਉਂਕਿ ਜੇਕਰ ਤੁਸੀਂ ਘਰ ਵਿੱਚ ਕੰਮ ਕਰਦੇ ਹੋ ਜਾਂ ਕਿਤੇ ਹੋਰ ਕੰਮ ਕਰ ਰਹੇ ਹੋ ਤਾਂ ਕੰਮ ਕਰਦੇ ਸਮੇਂ ਨਾਮ ਜਪਦੇ ਰਹਿਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਦੋ ਫ਼ਾਇਦੇ ਹੁੰਦੇ ਹਨ ਇੱਕ ਕੰਮ ਸੰਪੂਰਨ ਹੋ ਜਾਂਦਾ ਹੈ ਅਤੇ ਦੂਜਾ ਪਰਮਾਤਮਾ ਦੇ ਨਾਮ ਜਪਣ ਨਾਲ ਉਹ ਲੇਖੇ ਵਿੱਚ ਲੱਗਦਾ ਹੈ।