ਰੂਸੀ ਫੌਜ ਵੱਲੋਂ ਟਾਪੂ ‘ਤੇ ਕ ਬਜ਼ਾ ਕਰਨ ਤੋਂ ਬਾਅਦ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਸਨੇਕ ਆਈਲੈਂਡ ਦੀ ਰੱਖਿਆ ਕਰਦੇ ਹੋਏ ਮਾ ਰੇ ਜਾਣ ਵਾਲੇ 13 ਸਰਹੱਦੀ ਗਾਰਡਾਂ ਨੂੰ ਮ ਰਨ ਉਪਰੰਤ ‘ਹੀਰੋ ਆਫ਼ ਯੂਕਰੇਨ’ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਯੂਕਰੇਨ ਦਾ ਕਹਿਣਾ ਹੈ ਕਿ ਇਹ ਗਾਰਡ ਰੂਸੀ ਜੰਗੀ ਬੇੜੇ ਦੀ ਗੋਲੀਬਾਰੀ ਨਾਲ ਮਾ ਰੇ ਗਏ ਹਨ।
ਰੂਸ ਨੇ ਇਸ ਟਾਪੂ ‘ਤੇ ਗੋਲੀਬਾ ਰੀ ਜਾਂ ਜਾਨੀ ਨੁ ਕਸਾਨ ਹੋਣ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਮਾਸਕੋ ਵੱਲੋਂ ਘਟਨਾਵਾਂ ਦੇ ਸੰਸਕਰਣ ਦੇ ਅਨੁਸਾਰ, “82 ਯੂਕਰੇਨੀ ਪੁਰਸ਼ਾਂ ਦੁਆਰਾ ਸਵੈ-ਇੱਛਾ ਨਾਲ ਰੂਸੀ ਹਥਿਆਰਬੰਦ ਬਲਾਂ ਸਾਹਮਣੇ ਆਤਮ ਸਮਰਪਣ ਕਰਨ” ਤੋਂ ਬਾਅਦ ਟਾਪੂ ‘ਤੇ ਕ ਬਜ਼ਾ ਕਰ ਲਿਆ ਗਿਆ ਸੀ।
ਇਸ ਜਾਣਕਾਰੀ ਦੀ ਸੁਤੰਤਰ ਪੱਧਰ ‘ਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।
ਹਾਲਾਂਕਿ, ਯੂਕਰੇਨੀ ਸਰਹੱਦੀ ਗਾਰਡ ਨੇ ਆਨਲਾਈਨ ਰਿਕਾਰਡਿੰਗ ਜਾਰੀ ਕੀਤੀ ਹੈ, ਉਹ ਜੋ ਕਹਿੰਦੇ ਹਨ ਉਹ ਸਾਰੇ ਸੰਪਰਕ ਟੁੱਟਣ ਤੋਂ ਪਹਿਲਾਂ ਰੂਸੀ ਜਲ ਸੈਨਾ ਅਤੇ ਸਨੇਕ ਆਈਲੈਂਡ ‘ਤੇ ਤਾਇਨਾਤ ਗਾਰਡਾਂ ਵਿਚਕਾਰ ਹੋਈ ਗੱਲਬਾਤ ਦੀ ਇੱਕ ਰਿਕਾਰਡਿੰਗ ਹੈ।
ਆਡੀਓ ‘ਚ ਰੂਸੀ ਜਹਾਜ਼ ਯੂਕਰੇਨੀਆਂ ਨੂੰ ਟਾਪੂ ‘ਤੇ ਨਿਯੰਤਰਣ ਛੱਡਣ ਲਈ ਕਹਿੰਦਾ ਹੋਇਆ ਸੁਣਿਆ ਜਾ ਰਿਹਾ ਹੈ।