ਅਦਾਲਤ ਨੇ ਇਹ ਟਿੱਪਣੀ ਕਰਨਾਟਕ ਦੇ ਦੋ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਹਿਜਾਬ ਪਹਿਨਣ ਨੂੰ ਲੈਕੇ ਹੋਏ ਹਿੰ ਸਕ ਵਿ ਵਾਦ ਦੇ ਮਾਮਲੇ ਵਿਚ ਸੁਣਵਾਈ ਦੌਰਾਨ ਕੀਤੀ। ਅਦਾਲਤ ਵਿਚ ਸੁਣਵਾਈ ਕਰ ਰਹੇ ਜੱਜ ਕ੍ਰਿਸ਼ਨ ਦੀਕਸ਼ਤ ਨੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਅਮਨ ਅਤੇ ਸਦਭਾਵਨਾ ਬਹਾਲ ਰੱਖਣ ਦੀ ਅਪੀਲ ਵੀ ਕੀਤੀ।ਅਦਾਲਤ ਨੇ ਕੈਂਪਸ ਦੇ ਅੰਦਰੋਂ ਅਤੇ ਬਾਹਰੋਂ ਦੋਵਾਂ ਪਾਸਿਆਂ ਤੋਂ ਹੋਈ ਹਿੰ ਸਾ ਉੱਤੇ ਗਹਿਰੀ ਚਿੰ ਤਾ ਵੀ ਪ੍ਰਗਟਾਈ ਇਸ ਵਿਵਾਦ ਦੌਰਾਨ ਵਿਦਿਆਰਥੀਆਂ ਦੇ ਦੋ ਗੁੱਟਾਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਵਿਚਾਲੇ ਪੱਥਰ ਬਾਜ਼ੀ ਹੋ ਗਈ ਸੀ।
ਕਰਨਾਟਕ ਬਾਗਲਕੋਟ ਜ਼ਿਲ੍ਹੇ ਦੇ ਸ਼ਿਵਮੋਗਾ ਅਤੇ ਬੰਨਾਹੱਟੀ ਵਿੱਚ ਇੱਕ ਨਿੱਜੀ ਕਾਲਜ ਵਿੱਚ ਪੱਥਰਬਾਜੀ ਦੀਆਂ ਘ ਟਨਾਵਾਂ ਸਾਹਮਣੇ ਆਈਆਂ ਹਨ ਪਰ ਪੁਲਿਸ ਵੱਲੋਂ ਤੁਰੰਤ ਵਿਦਿਆਰਥੀਆਂ ਨੂੰ ਖਦੇੜ ਦਿੱਤਾ ਗਿਆ। ਜਿਨ੍ਹਾਂ ਵਿਦਿਆਰਥੀਆਂ ਦੇ ਦੋ ਧੜਿਆਂ ਵਿੱਚ ਝੜ ਪ ਹੋਈ ਉਨ੍ਹਾਂ ਵਿੱਚ, ਇੱਕ ਹਿਜਾਬ ਪਾਉਣ ਵਾਲੇ ਸਨ ਅਤੇ ਦੂਜੇ ਭਗਵੇਂ ਸ਼ਾਲਾਂ ਨਾਲ ਨਾਅਰੇਬਾਜ਼ੀ ਕਰ ਰਹੇ ਸਨ। ਇਨ੍ਹਾਂ ਦੋਵਾਂ ਧੜਿਆਂ ਦੀ ਗਰਮ ਬਹਿਸ ਨੇ ਉਡੁਪੀ ਵਿੱਚ ਪ੍ਰਾਈਵੇਟ ਕਾਲਜ ਨੂੰ ਉਦੋਂ ਤੱਕ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਜਦੋਂ ਤੱਕ ਸੂਬਾ ਹਾਈ ਕੋਰਟ ਇਸ ਮੁੱਦੇ ‘ਤੇ ਫ਼ੈਸਲਾ ਨਹੀਂ ਲੈਂਦਾ।
ਹਿਜਾਬ ਖ਼ਿ ਲਾਫ਼ ਵਿ ਰੋਧ ਦੀ ਸ਼ੁਰੂਆਤ ਉਡੂਪੀ ਦੇ ਸਰਕਾਰੀ ਗਰਲਜ਼ ਪੀਯੂ ਕਾਲਜ ਵਿਚ 6 ਮਹੀਨੇ ਪਹਿਲਾਂ ਹੋਈ ਸੀ। ਉਦੋਂ 6 ਕੁੜੀਆਂ ਨੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਹਿਜਾਬ ਪਾਕੇ ਜਮਾਤਾਂ ਲਗਾਉਣ ਤੋਂ ਰੋਕਿਆ ਗਿਆ ਹੈ। ਉਡੂਪੀ ਅਤੇ ਚਿਕਮਗਲੂਰੂ ਵਿਚ ਹਿੰਦੂਤਵੀ ਗਰੁੱਪਾਂ ਨੇ ਕੁੜੀਆਂ ਦੇ ਜਮਾਤ ਵਿਚ ਹਿਜਾਬ ਪਾਕੇ ਆਉਣ ਦਾ ਵਿਰੋ ਧ ਕੀਤਾ ਸੀ। ਉਡੂਪੀ ਅਤੇ ਹੋਰ ਖੇਤਰਾਂ ਦੇ ਕਾਲਜਾਂ ਵਿਚ ਇਹ ਸਟਾਫ਼ ਵਲੋਂ ਹਿਜਾਬ ਪਾਕੇ ਜਮਾਤਾਂ ਵਿਚ ਆਉਣ ਉੱਤੇ ਪਾਬੰਦੀ ਦੇ ਬਾਵਜੂਦ ਕੁਝ ਵਿਦਿਆਰਥੀਆਂ ਨੇ ਭਗਵੇਂ ਪਟਕਿਆ ਨਾਲ ਮੁਜ਼ਾਹਰੇ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬੀਤੇ ਸ਼ਨੀਵਾਰ ਨੂੰ ਸੂਬਾ ਸਰਕਾਰ ਨੇ ਉਨ੍ਹਾਂ ਕੱਪੜਿਆ ਉੱਤੇ ਪਾਬੰਦੀ ਲਗਾ ਦਿੱਤੀ, ਉਨ੍ਹਾਂ ਮੁਤਾਬਕ ਜੋ ਬਰਾਬਤਾ, ਏਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਖ਼ ਰਾਬ ਕਰਦੇ ਹੋਣ।