ਦਿਲਜੀਤ ਦੋਸਾਂਝ ਜ਼ਿੰਦਗੀ ਅਤੇ ਕੰਮ ਦੇ ਉੱਤੇ ਫਿਲਮ ਬਣਾਉਣਗੇ

By | March 9, 2022

ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਟੀਮ ਜਲਦੀ ਹੀ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਕੰਮ ਦੇ ਉੱਤੇ ਫਿਲਮ ਬਣਾਉਣਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਦਿੱਤੀ ਹੈ।

ਖਾਲੜਾ ਪਰਿਵਾਰ ਨੇ ਇਹ ਫਿਲਮ ਬਣਾਉਣ ਦੀ ਆਗਿਆ ਹਨੀ ਤਰੇਹਨ ਦੀ ਟੀਮ ਜਿਸ ਦਾ ਦਲਜੀਤ ਦੁਸਾਂਝ ਵੀ ਹਿੱਸਾ ਹਨ, ਨੂੰ ਦੇ ਦਿੱਤੀ ਹੈ।

ਦਿਲਜੀਤ ਦੋਸਾਂਝ

ਪਰਮਜੀਤ ਕੌਰ ਖਾਲੜਾ

ਪਰਮਜੀਤ ਕੌਰ ਖਾਲੜਾ ਦੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਪਾ ਕੇ ਲਿਖਿਆ ਗਿਆ ਹੈ, “ਪਿਛਲੇ ਕੁਝ ਸਾਲਾਂ ਤੋਂ ਖਾਲੜਾ ਪਰਿਵਾਰ ਨੂੰ ਬਹੁਤ ਜਥੇਬੰਦੀਆਂ ਨੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਕੰਮ ਦੇ ਉੱਤੇ ਫਿਲਮ ਬਣਾਉਣ ਲਈ ਸੰਪਰਕ ਕੀਤਾ ਸੀ ਪਰ ਇਹ ਜ਼ਿਆਦਾਤਰ ਸੰਗਤੀ ਗਰਾਹੀਆਂ ਦੇ ਨਾਲ ਇਸ ਫਿਲਮ ਨੂੰ ਪ੍ਰੋਡਿਊਸ ਕਰਨਾ ਚਹੁੰਦੇ ਸੀ, ਜਿਸਦਾ ਹਿੱਸਾ ਅਸੀਂ ਨਹੀਂ ਬਣਨਾ ਚਾਹੁੰਦੇ।”

ਉਨ੍ਹਾਂ ਅੱਗੇ ਲਿਖਿਆ, “ਸੋ ਅਖ਼ੀਰ ਖਾਲੜਾ ਪਰਿਵਾਰ ਨੇ ਇਹ ਫਿਲਮ ਬਣਾਉਣ ਦੀ ਆਗਿਆ ਹਨੀ ਤਰੇਹਨ ਦੀ ਟੀਮ ਜਿਸ ਦਾ ਦਿਲਜੀਤ ਦੋਸਾਂਝ ਵੀ ਹਿੱਸਾ ਹਨ, ਨੂੰ ਦੇ ਦਿੱਤੀ ਹੈ।”

ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਖਾਲੜਾ ਮਿਸ਼ਨ ਜਥੇਬੰਦੀ ਇਸ ਫਿਲਮ ਵਿੱਚ ਸ਼ਾਮਲ ਨਹੀਂ ਹੈ ਅਤੇ ਪਰਿਵਾਰ ਦੀ ਸ਼ਮੂਲਿਅਤ ਕਹਾਣੀ ਨੂੰ ਪੜ੍ਹ ਕੇ ਆਪਣੀ ਰਾਇ ਦੇਣ ਦੀ ਹੈ।”

ਉਨ੍ਹਾਂ ਨੇ ਦੱਸਿਆ, “ਪਰਿਵਾਰ ਵੱਲੋਂ ਇਹ ਵੀ ਹੱਕ ਰਾਖਵਾਂ ਰੱਖਿਆ ਗਿਆ ਹੈ ਕਿ ਜੇ ਫਿਲਮ ਬਣਨ ‘ਤੇ ਸਾਨੂੰ ਇਸ ਵਿੱਚ ਕੋਈ ਤੱਥਾਂ ਨੂੰ ਲੈ ਕੇ ਊਣਤਾਈਆਂ ਨਜ਼ਰ ਆਈਆਂ ਤਾਂ ਅਸੀਂ ਇਸ ਨੂੰ ਮਨ੍ਹਾਂ ਕਰ ਸਕਦੇ ਹਾਂ।”

ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਬਾਲੀਵੁੱਡ ਵੱਲੋਂ ਸਿੱਖ ਸੰਘਰਸ਼ ਨੂੰ ਗਲਤ ਤਰੀਕੇ ਨਾਲ ਬਿਆਨਣ ਦੀ ਪੰਥਕ ਫਿਕਰਮੰਦੀ ਵਿੱਚ ਅਸੀਂ ਵੀ ਸ਼ਾਮਲ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਟੀਮ ਨੂੰ ਸਹੀ ਅਤੇ ਢੁੱਕਵੇਂ ਸੁਝਾਅ ਦੇ ਕੇ ਬਰਤਾਂਤ ਨੂੰ ਠੀਕ ਰੱਖਵਾ ਸਕੀਏ।

Leave a Reply

Your email address will not be published.