ਪਸ਼ੁਪਾਲਕ ਕਿਸਾਨ ਵੀਰ ਇੰਨੀ ਮਿਹਨਤ ਤੋਂ ਬਾਅਦ ਵੀ ਆਪਣੇ ਫ਼ਾਰਮ ਦਾ ਦੁੱਧ ਅਤੇ ਦੇਸੀ ਘਿਓ ਜ਼ਿਆਦਾ ਮਹਿੰਗਾ ਨਹੀਂ ਵੇਚ ਪਾਉਂਦੇ। ਜੇਕਰ ਤੁਸੀ ਵੀ ਇਸ ਚੀਜ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਤੁਸੀ
ਆਪਣੇ ਫ਼ਾਰਮ ਦਾ ਦੁੱਧ ਜਿਆਦਾ ਕੀਮਤ ਉੱਤੇ ਕਿਵੇਂ ਵੇਚ ਸਕਦੇ ਹਨ ਅਤੇ ਜ਼ਿਆਦਾ ਮੁਨਾਫਾ ਕਮਾ ਸਕਦੇ ਹਨ। ਅੱਜ ਅਸੀ ਤੁਹਾਨੂੰ ਦੁੱਧ ਪੈਕਿੰਗ ਵਾਲੀ ਇੱਕ ਅਜਿਹੀ ਮਸ਼ੀਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਸਸਤੀ ਹੈ ਅਤੇ ਤੁਸੀ ਇਸਦੀ ਮਦਦ ਨਾਲ ਦੁੱਧ ਨੂੰ ਪੈਕ ਕਰ
ਕੇ ਵਧੀਆ ਮੁੱਲ ਉੱਤੇ ਵੇਚ ਸਕਦੇ ਹੋ।
ਕਿਸਾਨਾਂ ਨੂੰ ਅਕਸਰ ਆਪਣੇ ਫ਼ਾਰਮ ਦਾ ਦੁੱਧ ਡੇਅਰੀ ਉੱਤੇ ਬਹੁਤ ਘੱਟ ਰੇਟ ਵਿੱਚ ਵੇਚਣਾ ਪੈਂਦਾ ਹੈ। ਪਰ ਇਸ ਮਸ਼ੀਨ ਦੀ ਮਦਦ ਨਾਲ ਤੁਸੀ ਦੁੱਧ ਪੈਕ ਕਰ ਕੇ ਆਪਣੇ ਆਪ ਸਿੱਧਾ ਗਾਹਕਾਂ ਨੂੰ ਵੇਚ ਸਕਦੇ ਹੋ।
ਕਿਸਾਨ ਰਜਿਸਟ੍ਰੇਸ਼ਨ ਕਰਵਾ ਕੇ ਆਪਣਾ ਇੱਕ ਮਿਲਕ ਬ੍ਰਾਂਡ ਖੜਾ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਮਸ਼ੀਨ ਨੂੰ ਇੱਕ ਨੌਜਵਾਨ ਪਸ਼ੁਪਾਲਕ ਦੁਆਰਾ ਬਣਾਇਆ ਗਿਆ ਹੈ।
ਇਸ ਮਸ਼ੀਨ ਦੀ ਖਾਸ ਗੱਲ ਇਹ ਹੈ ਕਿ ਇਸ ਨਾਲ ਇਕੱਠੀਆਂ 4 ਬੋਤਲਾਂ ਵਿੱਚ ਦੁੱਧ ਭਰਿਆ ਜਾ ਸਕਦਾ ਹੈ। ਇਸ ਮਸ਼ੀਨ ਵਿੱਚ ਦੁੱਧ ਨੂੰ ਪਾਕੇ ਕੱਚ ਦੀ ਬੋਤਲ ਵਿੱਚ ਭਰਿਆ ਜਾਂਦਾ ਹੈ ਅਤੇ ਉੱਤੋਂ ਢੱਕਨ ਲਗਾ ਦਿੱਤਾ ਜਾਂਦਾ ਹੈ।
ਯਾਨੀ ਕਿਸਾਨ ਭਰਾ ਘਰ ਵਿਚ ਹੀ ਬਹੁਤ ਆਸਾਨੀ ਨਾਲ ਦੁੱਧ ਪੈਕ ਕਰ ਸਕਦੇ ਹਨ।
ਇਸ ਨੌਜਵਾਨ ਪਸ਼ੁਪਾਲਕ ਦਾ ਕਹਿਣਾ ਹੈ ਕਿ ਉਹ ਦੁੱਧ ਨੂੰ ਠੰਡਾ ਕਰਕੇ ਪੈਕ ਕਰਦੇ ਹਨ ਅਤੇ ਸਿੱਧਾ ਕਸਟਮਰ ਤੱਕ ਪਹੁੰਚ ਦਿੰਦੇ ਹਨ। ਇਸੇ ਤਰ੍ਹਾਂ ਇਹ ਨੌਜਵਾਨ 100 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਦੁੱਧ ਵੇਚ ਹੈ ਅਤੇ ਕਾਫ਼ੀ ਚੰਗੀ ਕਮਾਈ ਕਰ ਰਿਹਾ ਹੈ। ਇਸ ਪੈਕਿੰਗ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….