ਪੂਤਿਨ ਨੇ ਗੱਲਬਾਤ ਲਈ ਰੂਸੀ ਵਫ਼ਦ ਬੇਲਾਰੂਸ ਭੇਜਿਆ

By | February 28, 2022

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣਾ ਵਫ਼ਦ ਯੂਕਰੇਨੀ ਅਧਿਕਾਰੀਆਂ ਨਾਲ ਗੱਲਬਾਤ ਲਈ ਬੇਲਾਰੂਸ ਦੇ ਸ਼ਹਿਰ ਹੋਮੇਲ ਭੇਜਿਆ ਹੈ। ਵਫ਼ਦ ਵਿੱਚ ਫੌਜੀ ਤੇ ਡਿਪਲੋਮੈਟ ਸ਼ਾਮਲ ਹਨ। ਰੂਸ ਨੇ ਕਿਹਾ ਕਿ ਉਸ ਦਾ ਵਫ਼ਦ ਗੱਲਬਾਤ ਲਈ ਤਿਆਰ ਹੈ ਅਤੇ ਹੁਣ ਯੂਕਰੇਨੀਅਨਾਂ ਦੀ ਉਡੀਕ ਕੀਤੀ  ਜਾ ਰਹੀ ਹੈ। ਯੂਕਰੇਨੀ ਅਧਿਕਾਰੀਆਂ ਵੱਲੋਂ ਕੋਈ ਤੁਰੰਤ ਟਿੱਪਣੀ ਨਹੀਂ ਕੀਤੀ ਗਈ ਸੀ, ਜਿਨ੍ਹਾਂ ਨੇ ਪਹਿਲਾਂ ਰੂਸ ਨਾਲ ਸ਼ਾਂਤੀ ਵਾਰਤਾ ਲਈ ਇੱਛਾ ਜ਼ਾਹਰ ਕੀਤੀ ਸੀ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਰੂਸ ਨਾਲ ਸ਼ਾਂਤੀ ਵਾਰਤਾ ਲਈ ਤਿਆਰ ਹੈ ਪਰ ਬੇਲਾਰੂਸ ਵਿੱਚ ਨਹੀਂ।

Leave a Reply

Your email address will not be published.