ਫੜ ਲਿਆ ਸਾਧ ਰਾਮ ਰਹੀਮ

By | February 13, 2022

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਜਿਸਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਆਪਸੀ ਮੀਟਿੰਗਾਂ ਕਰ ਰਹੇ ਹਨ ਜਿਸਦੇ ਚੱਲਦਿਆਂ ਉਹ ਵੱਖ ਵੱਖ ਥਾਵਾਂ ਤੇ ਜਾ ਤੇ ਵੋਟਾਂ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਭਗਵੰਤ ਮਾਨ ਨੇ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਇਸ ਦੌਰਾਨ ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਹ ਰਹੀਮ ਬਾਰੇ ਵੀ ਟਿੱਪਣੀ ਕੀਤੀ।

ਇਸ ਦੌਰਾਨ ਜਦੋਂ ਮਾਨ ਕਿਸੇ ਰੈਲੀ ਵਿੱਚ ਸੰਬੋਧਨ ਕਰ ਰਹੇ ਸਨ ਤਾਂ ਉਹਨਾਂ ਨੂੰ ਕਿਸੇ ਨੇ ਉਸ ਸਾਧ ਬਾਰੇ ਪੁੱਛ ਲਿਆ ਤਾਂ ਉਹਨਾਂ ਨੇ ਬਹੁਤ ਹੀ ਅਦਬ ਨਾਲ ਜਵਾਬ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਜ਼ਾ ਦੇਣ ਵਾਲੀ ਵੀ ਸਰਕਾਰ ਹੈ ਅਤੇ ਰਿਹਾਅ ਵੀ ਉਹ ਕਰ ਸਕਦੀ ਹੈ। ਇਸ ਪਿੱਛੇ ਇੱਕ ਵੱਡਾ ਕਾਰਨ ਵੀ ਹੁੰਦਾ ਹੈ ਜਿਸ ਵਿੱਚ ਉਹ ਆਪਣਾ ਫਾਇਦਾ ਸੋਚਦੇ ਹਨ। ਮਾਨ ਨੇ ਕਿਹਾ ਕਿ ਅਜਿਹੇ ਪਖੰਡੀ ਸਾਧੂਆਂ ਨੇ ਜਿੱਥੇ ਆਮ ਲੋਕਾਂ ਨੂੰ ਆਪਣੇ ਪਿੱਛੇ ਲਗਾਇਆ ਹੋਇਆ ਹੈ ਉੱਥੇ ਹੀ ਲੋਕ ਵੀ ਇਹਨਾਂ ਖਿਲਾਫ ਕੋਈ ਗੱਲ ਨਹੀਂ ਸੁਣ ਸਕਦੇ ਜਿਸ ਕਾਰਨ ਇਹਨਾਂ ਦਾ ਸਾਡੇ ਸਮਾਜ ਵਿੱਚ ਪ੍ਰਭਾਵ ਵਧਦਾ ਜਾ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਉਸਨੂੰ 21 ਦਿਨਾਂ ਦੀ ਪੈਰੋਲ ਦੇ ਜ਼ਮਾਨਤ ਮਿਲਣ ਦਾ ਮੁੱਖ ਕਾਰਨ ਚੋਣਾਂ ਹਨ ਜਿਨ੍ਹਾਂ ਕਾਰਨ ਮੋਦੀ ਸਰਕਾਰ ਨੇ ਇਸਨੂੰ ਰਾਹਤ ਦਿੱਤੀ ਹੈ ਤਾਂ ਜੋ ਇਹ ਸਾਡੇ ਲਈ ਜਾ ਕੇ ਚੋਣ ਪ੍ਰਚਾਰ ਕਰੇ ਅਤੇ ਸਾਡੀ ਪਾਰਟੀ ਨੂੰ ਸਹਾਇਤਾ ਮਿਲ ਸਕੇ । ਇਸਦੇ ਚੱਲਦਿਆਂ ਮਾਨ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਇਹ ਗੁੰਡਾ ਰਾਜ ਖਤਮ ਕਰਕੇ ਆਮ ਲੋਕਾਂ ਦੀ ਸਰਕਾਰ ਲਿਆਉਣ ਵਿੱਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਇਕੱਠ ਵਿੱਚ ਪਹੁੰਚੇ ਲੋਕਾਂ ਨੇ ਵੀ ਮਾਨ ਨੂੰ ਭਰਵਾਂ ਹੁੰਗਾਰਾ ਦਿੱਤਾ।

Leave a Reply

Your email address will not be published.