ਜਦੋਂ ਰੂਸ ਯੂਕਰੇਨ ਜੰਗ ਦੀ ਸ਼ੁਰੂਆਤ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਕਥਿਤ ਤੌਰ ‘ਤੇ ਦੇਸ਼ ਛੱਡਣ ਦਾ ਵਿਕਲਪ ਮਿਲਿਆ ਸੀ ਤਾਂ ਉਹਨਾਂ ਨੇ ਸਪੱਸ਼ਟ ਤੌਰ ਤੇ ਆਖਿਆ ਸੀ ਕਿ ਉਨ੍ਹਾਂ ਨੂੰ ਹ ਥਿ ਆਰ ਚਾਹੀਦੇ ਹਨ ਨਾ ਕਿ ਬਾਹਰ ਨਿਕਲਣ ਲਈ ਰਾਹ।
ਉਨ੍ਹਾਂ ਦੀ ਪਤਨੀ ਓਲੇਨਾ ਜ਼ੇਲੇਂਸਕੀ ਅਤੇ ਦੋ ਬੱਚੇ ਸਾਸ਼ਾ ਅਤੇ ਸੀਰਲ ਨੇ ਵੀ ਦੇਸ਼ ਵਿੱਚ ਹੀ ਰਹਿਣ ਦਾ ਫ਼ੈਸਲਾ ਕੀਤਾ ਸੀ।
ਹੁਣ ਯੂਕਰੇਨ ਦੇ ਰਾਸ਼ਟਰਪਤੀ ਨੇ ਆਖਿਆ ਹੈ ਕਿ ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਰੂਸ ਦੇ ਨਿਸ਼ਾਨੇ ‘ਤੇ ਹੈ ਤਾਂ ਸਾਰੀਆਂ ਨਜ਼ਰਾਂ ਦੇਸ਼ ਦੀ ਪ੍ਰਥਮ ਮਹਿਲਾ ਵੱਲ ਹਨ। ਸੁਰੱਖਿਆ ਕਾਰਨਾਂ ਕਰ ਕੇ ਉਨ੍ਹਾਂ ਦੇ ਠਿਕਾਣਿਆਂ ਬਾਰੇ ਨਹੀਂ ਦੱਸਿਆ ਜਾ ਰਿਹਾ।
ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕੀ ਉਹ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਨਾਲ ਖੜ੍ਹੇ ਹਨ।
ਦੁਨੀਆਂ ਨੂੰ ਸੱਚ ਦੱਸੋ
ਪਿਛਲੇ ਹਫ਼ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ,”ਅੱਜ ਮੈਂ ਰੋਣਾ ਜਾਂ ਘਬਰਾਉਣਾ ਨਹੀਂ ਹੈ। ਮੈਂ ਸ਼ਾਂਤ ਰਹਿਣਾ ਹੈ ਕਿਉਂਕਿ ਮੇਰੇ ਬੱਚੇ ਮੇਰੇ ਤੋਂ ਪ੍ਰੇਰਨਾ ਲੈ ਰਹੇ ਹਨ। ਮੈਂ ਉਨ੍ਹਾਂ ਦੇ,ਆਪਣੇ ਪਤੀ ਦੇ ਅਤੇ ਤੁਹਾਡੇ ਸਭ ਦੇ ਨਾਲ ਰਹਿਣਾ ਹੈ।”
ਇਸ ਦੇ ਨਾਲ ਹੀ ਇਕ ਹੋਰ ਸੁਨੇਹਾ ਵੀ ਸਾਂਝਾ ਕੀਤਾ ਗਿਆ। ਇਹ ਸੁਨੇਹਾ ਦੂਸਰੇ ਦੇਸ਼ਾਂ ਦੀਆਂ ਪ੍ਰਥਮ ਮਹਿਲਾਵਾਂ ਦੇ ਨਾਮ ਸੀ।