ਕੀਵ- ਪੂਰਬੀ ਯੂਰਪ ਵਿੱਚ ਯੂਕਰੇਨ ਇਨ੍ਹੀਂ ਦਿਨੀਂ ਜੰ ਗ ਦੀ ਅੱਗ ਵਿੱਚ ਸ ੜ ਰਿਹਾ ਹੈ। ਰੂਸ ਨੇ ਵੀਰਵਾਰ ਨੂੰ ਯੂਕਰੇਨ ‘ਤੇ ਤਿੰਨੋਂ ਪਾਸਿਆਂ ਤੋਂ ਹਮ ਲਾ ਕੀਤਾ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾ ਕਿਆਂ ਨਾਲ ਹਿੱਲ ਗਈ। ਲੋਕ ਰਾਤ ਤੋਂ ਹੀ ਘਰਾਂ, ਸਬਵੇਅ, ਧਰਤੀ ਹੇਠਾਂ ਸ਼ੈਲਟਰਾਂ ਵਿੱਚ ਲੁਕੇ ਹੋਏ ਹਨ। ਖਾਣ-ਪੀਣ ਤੋਂ ਲੈ ਕੇ ਰੋਜ਼ਾਨਾ ਦੀਆਂ ਜ਼ਰੂਰਤਾਂ ਤੱਕ ਦੀ ਕਮੀ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਰੂਸੀ ਬਲ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਏ ਹਨ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਅਗਲੇ 96 ਘੰਟਿਆਂ ਯਾਨੀ 4 ਦਿਨਾਂ ‘ਚ ਕੀਵ ‘ਤੇ ਰੂਸ ਦਾ ਕਬਜ਼ਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰੂਸੀ ਬਲ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਸ ਨੇ ਰੂਸੀ ਨਾਗਰਿਕਾਂ ਨੂੰ ਇਸ ਜੰ ਗ ਦਾ ਵਿਰੋ ਧ ਕਰਨ ਦੀ ਅਪੀਲ ਕੀਤੀ ਹੈ।
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਦੁਨੀਆ ਨੇ ਸਾਨੂੰ ਯੁੱ ਧ ਵਿੱਚ ਲ ੜਨ ਲਈ ਇਕੱਲਾ ਛੱਡ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਕੀਵ ਵਿੱਚ ਹਨ ਅਤੇ ਰੂਸੀ ਫ਼ੌਜ ਉੱਥੇ ਦਾਖ਼ਲ ਹੋ ਚੁੱਕੀ ਹੈ। ਉਨ੍ਹਾਂ ਦੇ ਦੋ ਨਿਸ਼ਾਨੇ ਹਨ, ਪਹਿਲਾ – ਕੀਵ ਅਤੇ ਦੂਜਾ ਮੇਰਾ ਪਰਿਵਾਰ। ਇਸ ਦੌਰਾਨ ਸਰਕਾਰ ਨੇ ਪੂਰੀ ਫੌਜ ਨੂੰ ਜੰਗ ਵਿੱਚ ਲਿਆਉਣ ਦਾ ਐਲਾਨ ਕਰ ਦਿੱਤਾ। ਇਸ ਦੇ ਲਈ ਯੂਕਰੇਨ ਸਰਕਾਰ ਨੇ 18 ਤੋਂ 60 ਸਾਲ ਦੀ ਉਮਰ ਦੇ ਯੂਕਰੇਨੀ ਪੁਰਸ਼ਾਂ ਦੇ ਦੇਸ਼ ਛੱਡਣ ‘ਤੇ ਪਾਬੰ ਦੀ ਲਗਾ ਦਿੱਤੀ ਹੈ। ਕੁਝ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨੇ ਆਪਣੇ 10,000 ਨਾਗਰਿਕਾਂ ਨੂੰ ਲ ੜਾਈ ਲਈ ਰਾ ਈਫਲਾਂ ਦਿੱਤੀਆਂ ਹਨ।
ਰੂਸੀ ਜੰ ਗੀ ਬੇੜੇ ‘ਤੇ ਸਵਾਰ ਸੈਨਿਕਾਂ ਨੇ ਆਤਮ ਸਮਰਪਣ ਕਰਨ ਤੋਂ ਇ ਨਕਾਰ ਕਰਨ ‘ਤੇ 13 ਯੂਕਰੇਨੀ ਸੈਨਿਕਾਂ ਨੂੰ ਮਾ ਰ ਦਿੱਤਾ ਸੀ। ਦਰਅਸਲ ਯੂਕਰੇਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਰੂਸੀ ਜੰਗੀ ਬੇੜੇ ਦੇ ਪਾਸਿਓਂ ਕਿਹਾ ਜਾ ਰਿਹਾ ਹੈ ਕਿ ‘ਮੈਂ ਤੁਹਾਨੂੰ ਸੁਝਾਅ ਦਿੰਦਾ ਹਾਂ ਕਿ ਤੁਸੀਂ ਆਪਣੇ ਹਥਿਆਰ ਸੁੱਟ ਦਿਓ ਅਤੇ ਸਮਰਪਣ ਕਰੋ, ਨਹੀਂ ਤਾਂ ਤੁਹਾਡੇ ‘ਤੇ ਹਮਲਾ ਕੀਤਾ ਜਾਵੇਗਾ। ਇਸ ਤੋਂ ਬਾਅਦ ਯੂਕਰੇਨੀ ਪੋਸਟ ਤੋਂ ਕਿਹਾ ਜਾ ਰਿਹਾ ਹੈ ਕਿ ਰੂਸੀ ਜੰਗੀ ਬੇੜੇ ਨਰਕ ਵਿੱਚ ਜਾਓ। ਇਸ ਤੋਂ ਬਾਅਦ ਟਾਪੂ ਦੇ ਸਾਰੇ 13 ਸੈਨਿਕ ਮਾ ਰੇ ਗਏ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਿਹਾ ਹੈ।