
ਰੂਸ ਅਤੇ ਯੂਕਰੇਨ ਦਰਮਿਆਨ ਜੰਗ ਦੇ ਪੰਜਵੇਂ ਦਿਨ ਦੋਹਾਂ ਦੇਸ਼ਾਂ ਦੇ ਨੁਮਾਇੰਦਿਆਂ ਦਰਮਿਆਨ ਜੰਗ ਦੀ ਸਮਾਪਤੀ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਹੈ।
ਯੂਕਰੇਨੀ ਰਾਸ਼ਟਰਪਤੀ ਦੇ ਦਫ਼ਤਰ ਮੁਤਾਬਕ ਯੂਕਰੇਨ ਜੰ ਗ ਬੰ ਦੀ ਅਤੇ ਰੂਸ ਦੀਆਂ ਫ਼ੌ ਜਾਂ ਦੀ ਵਾਪਸੀ ਚਾਹੁੰਦਾ ਹੈ।
ਰੂਸ ਇੱਕ ਅਜਿਹਾ ਸਮਝੌਤਾ ਚਾਹੁੰਦਾ ਹੈ ਜੋ ਦੋਹਾਂ ਦੇਸ਼ਾਂ ਦੇ ਹਿੱਤ ਵਿੱਚ ਹੋਵੇ।
ਬੈਠਕ ਦੀ ਸ਼ੁਰੂਆਤ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸੀ ਫੌ ਜਾਂ ਨੂੰ ਹ ਥਿ ਆ ਰ ਸੁੱਟਣ ਦੀ ਅਪੀਲ ਕੀਤੀ ਸੀ।
ਉਨ੍ਹਾਂ ਨੇ ਯੂਰੋਪੀਅਨ ਯੂਨੀਅਨ ਨੂੰ ਅਪੀਲ ਕੀਤੀ ਸੀ ਕਿ ਯੂਕਰੇਨ ਨੂੰ ਇਸ ਦਾ ਮੈਂਬਰ ਵੀ ਬਣਾਇਆ ਜਾਵੇ।
ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਖ਼ ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।
ਸੋਮਵਾਰ ਨੂੰ ਯੂਕਰੇਨ ਤੇ ਰੂਸ ਦਰਮਿਆਨ ਜੰਗ ਦਾ ਪੰਜਵਾਂ ਦਿਨ ਹੈ ਅਤੇ ਅੱਜ ਦੇ ਪ੍ਰਮੁੱਖ ਘ ਟ ਨਾਕ੍ਰ ਮ ਇਸ ਤਰ੍ਹਾਂ ਹਨ:
- ਬੈਲਾਰੂਸ ਵਿੱਚ ਯੂਕਰੇਨੀ ਅਤੇ ਰੂਸੀ ਨੁਮਾਇੰਦਿਆਂ ਵਿਚਕਾਰ ਅਮਨ ਸ਼ਾਂਤੀ ਨੂੰ ਲੈ ਕੇ ਗੱਲਬਾਤ ਹੋਈ।
- ਯੂਕਰੇਨ ਨੇ ਫੌਰਨ ਜੰ ਗ ਬੰ ਦੀ ਦੀ ਮੰਗ ਕਰਦਿਆਂ ਰੂਸੀ ਫ਼ੌ ਜੀ ਆਂ ਨੂੰ ਵਾਪਸ ਜਾਣ ਲਈ ਆਖਿਆ ਹੈ।
- ਯੂਕਰੇਨ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਸਮੇਤ ਛੇਵੀਂ ਉਡਾਣ ਹੰਗਰੀ ਤੋਂ ਭਾਰਤ ਪਹੁੰਚੀ ਹੈ। ਹੁਣ ਤੱਕ 1400 ਨਾਗਰਿਕ ਦੇਸ਼ ਆ ਚੁੱਕੇ ਹਨ।
- ਭਾਰਤ ਨੇ ਯੂਕਰੇਨ ਨੂੰ ਦਵਾਈਆਂ ਸਮੇਤ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
- ਰੂਸ ਨੇ 36 ਦੇਸ਼ਾਂ ਦੀਆਂ ਉਡਾਣਾਂ ਉਤੇ ਪਾਬੰਦੀ ਲਗਾ ਦਿੱਤੀ ਹੈ।
- ਸੰਯੁਕਤ ਰਾਸ਼ਟਰ ਮੁਤਾਬਕ 4.2 ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।
- ਕੀਵ ਅਤੇ ਖਾਰਕੀਵ ਵਿਖੇ ਵੀ ਕਈ ਧ ਮਾ ਕੇ ਹੋਏ ਹਨ ਅਤੇ ਚਹੇਰਨਿਹਿਵ ਸ਼ਹਿਰ ਉੱਪਰ ਮਿਜ਼ਾਈਲ ਨਾਲ ਹ ਮ ਲਾ ਹੋਇਆ ਹੈ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਉੱਪਰ ਇਕ ਉੱਚ ਪੱਧਰੀ ਬੈਠਕ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ।