ਰੂਸ ਅਤੇ ਯੂਕਰੇਨ ਵਿੱਚ ਛਿੜੀ ਜੰਗ ਨੂੰ ਲੈ ਕੇ ਲੋਕ ਘਬਰਾਏ ਹੋਏ ਹਨ। ਇਸ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ ਹੈ। ਉਹਨਾਂ ਨੇ ਅਪੀਲ ਕੀਤੀ ਕਿ ਸਾਰੇ ਭਾਰਤੀਆਂ ਨੂੰ ਭਾਰਤ ਸੁਰੱਖਿਅਤ ਲਿਆਂਦਾ ਜਾਵੇ।

ਸੁਖਬੀਰ ਸਿੰਘ ਬਾਦਲ ਵਲੋਂ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਬੇਨਤੀ ਕੀਤੀ ਹੈ ਕਿ ਉਹ ਯੂਕਰੇਨ ਵਿਚ ਫ਼ਸੇ ਭਾਰਤੀਆਂ, ਖ਼ਾਸ ਕਰਕੇ ਸੈਂਕੜਿਆਂ ਦੀ ਗਿਣਤੀ ‘ਚ ਫ਼ਸੇ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਕੱਢ ਲਿਆਉਣ ਲਈ ਹੰਗਾਮੀ ਕਦਮ ਚੁੱਕਣ, ਜਿਨ੍ਹਾਂ ਨੇ ਰੂਸ ਵਲੋਂ ਯੁੱਧ ਦੇ ਐਲਾਨ ਤੋਂ ਬਾਅਦ ਦੁਖ਼ਦਾਇਕ ਸੁਨੇਹੇ ਭੇਜੇ ਹਨ।