ਵਿਸ਼ਵ ਦਾ ਸਭ ਤੋਂ ਲੰਮਾ ਤੇ ਭਾਰਾ ਹਵਾਈ ਜਹਾਜ਼

By | March 1, 2022

ਯੂਕਰੇਨ ’ਚ ਨਿਰਮਿਤ ਵਿਸ਼ਵ ਦਾ ਸਭ ਤੋਂ ਵੱਡਾ ਕਾਰਗੋ ਜਹਾਜ਼ ਐਂਟੋਨੋਵ-225 ਮਰੀਆ ਰਾਜਧਾਨੀ ਕੀਵ ਦੇ ਬਾਹਰਵਾਰ ਹੋਸਟੋਮੈੱਲ ਰੂਸੀ ਹ ਮ ਲੇ ਵਿੱਚ ਸੜ ਕੇ ਤਬਾਹ ਹੋ ਗਿਆ। ਯੂਕਰੇਨ ਦੀ ਹਥਿਆਰ ਬਣਾਉਣ ਵਾਲੀ ਸਰਕਾਰੀ ਕੰਪਨੀ ਯੂਕਰੋਬੋਰੋਨਪਰੋਮ ਨੇ ਟੈਲੀਗ੍ਰਾਮ ’ਤੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਏਐੱਨ-225 ਦੀ ਮਾਹਿਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਅਜੇ ਜਹਾਜ਼ ਦੀ ਤਕਨੀਕੀ ਹਾਲਤ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। 1980ਵਿਆਂ ’ਚ ਡਿਜ਼ਾਈਨ ਕੀਤਾ ਏਐੱਨ-225 ਮਰੀਆ ਵਿਸ਼ਵ ਦਾ ਸਭ ਤੋਂ ਲੰਮਾ ਤੇ ਭਾਰਾ ਹਵਾਈ ਜਹਾਜ਼ ਹੈ। ਇਹ 640 ਟਨ ਦਾ ਕਾਰਗੋ ਲਿਜਾਣ ਦੇ ਸਮਰੱਥ ਸੀ। 

Leave a Reply

Your email address will not be published.